ਬਾਕਸਿੰਗ ਡੇਅ ਟੈਸਟ ਮੈਚ: ਆਸਟ੍ਰੇਲੀਆ ਬਨਾਮ ਭਾਰਤ ਦੇਖਣ ਲਈ MCG ਜਾਣਾ
View in English
View in Hindi (हिन्दी में देखें)
View in Bengali (বাংলায় দেখুন)
ਮੈਲਬੌਰਨ ਕ੍ਰਿਕਟ ਕਲੱਬ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ 2024 ਦੇ NRMA ਇੰਸ਼ੋਰੈਂਸ ਬਾਕਸਿੰਗ ਡੇਅ ਟੈਸਟ ਮੈਚ ਲਈ MCG ਵਿੱਚ ਤੁਹਾਡਾ ਸੁਆਗਤ ਕਰਨ ਲਈ ਉਤਸੁਕ ਹੈ।
ਇੱਥੇ ਤੁਹਾਨੂੰ ਉਹ ਸਭ ਕੁੱਝ ਮਿਲੇਗਾ ਜੋ ਤੁਹਾਨੂੰ MCG 'ਤੇ ਆਪਣੇ ਅਨੁਭਵ ਨੂੰ ਵਧੀਆ ਬਣਾਉਣ ਲਈ ਜਾਣਨ ਦੀ ਲੋੜ ਹੈ।
ਇਸ ਸਾਲ ਦੇ ਬਾਕਸਿੰਗ ਡੇਅ ਟੈਸਟ ਵਿੱਚ ਵੱਡੀ ਭੀੜ ਆਉਣ ਦੀ ਉਮੀਦ ਹੈ। ਆਪਣੀ ਯਾਤਰਾ ਦੀ ਯੋਜਨਾ ਬਣਾਓ, ਜਲਦੀ ਪਹੁੰਚੋ ਅਤੇ ਦਾਖ਼ਲਾ ਪ੍ਰਕਿਰਿਆ ਲਈ ਕਾਫ਼ੀ ਸਮਾਂ ਰੱਖੋ।
ਜੇਕਰ ਤੁਹਾਨੂੰ ਸਟੇਡੀਅਮ ਵਿੱਚ ਹੋਣ ਵੇਲੇ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਦੋਸਤਾਨਾ ਸਟਾਫ਼ ਮੈਂਬਰਾਂ ਵਿੱਚੋਂ ਕਿਸੇ ਨਾਲ ਗੱਲ ਕਰੋ।
ਮੈਚ ਬਾਰੇ ਜਾਣਕਾਰੀ
NRMA ਇੰਸ਼ੋਰੈਂਸ ਬਾਕਸਿੰਗ ਡੇਅ ਟੈਸਟ ਦੇ ਪਹਿਲੇ ਦਿਨ ਦੀਆਂ ਸਾਰੀਆਂ ਜਨਤਕ ਟਿਕਟਾਂ ਇਸ ਸਮੇਂ ਖ਼ਤਮ ਹੋ ਚੁੱਕੀਆਂ ਹਨ। 24 ਦਸੰਬਰ ਨੂੰ ਹੋਰ ਜਨਤਕ ਟਿਕਟਾਂ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
2024 ਬਾਕਸਿੰਗ ਡੇਅ ਟੈਸਟ ਦੇ ਦੂਜੇ ਤੋਂ ਚੌਥੇ ਦਿਨ ਲਈ ਟਿਕਟਾਂ Ticketek ਰਾਹੀਂ ਉਪਲਬਧ ਹਨ।
ਜੇਕਰ ਮੈਚ ਪੰਜਵੇਂ ਦਿਨ ਤੱਕ ਪਹੁੰਚਦਾ ਹੈ, ਤਾਂ ਪੰਜਵੇਂ ਦਿਨ ਦੇ ਪ੍ਰਬੰਧ ਅਤੇ ਟਿਕਟਾਂ ਦੀ ਪੁਸ਼ਟੀ ਟੈਸਟ ਦੌਰਾਨ ਕੀਤੀ ਜਾਵੇਗੀ ਅਤੇ ਜਾਣਕਾਰੀ ਸਾਡੇ ਪੰਜਵੇਂ ਦਿਨ ਦੇ ਇਵੈਂਟ ਪੇਜ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।
ਤੁਹਾਡੀ ਟਿਕਟ Ticketek ਰਾਹੀਂ ਡਿਜ਼ੀਟਲ ਰੂਪ ਵਿੱਚ ਡਿਲੀਵਰ ਕੀਤੀ ਜਾਵੇਗੀ। MCG 'ਤੇ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਆਪਣੀ ਮੋਬਾਈਲ ਟਿਕਟ ਡਾਊਨਲੋਡ ਕਰਨ ਦੀ ਲੋੜ ਹੋਵੇਗੀ। ਜੇਕਰ ਤੁਸੀਂ ਦੂਜਿਆਂ ਲਈ ਵੀ ਟਿਕਟਾਂ ਖ਼ਰੀਦੀਆਂ ਹਨ, ਤਾਂ ਆਸਾਨੀ ਨਾਲ ਦਾਖ਼ਲ ਹੋਣ ਲਈ ਟਿਕਟਾਂ ਨੂੰ ਆਪਣੇ ਗਰੁੱਪ ਨੂੰ ਅੱਗੇ ਭੇਜਣਾ ਯਾਦ ਰੱਖੋ।
ਮੈਚ ਬਾਰੇ ਜਾਣਕਾਰੀ |
ਗੇਟ ਖੁੱਲ੍ਹਣ ਦਾ ਸਮਾਂ |
ਖੇਡ ਸ਼ੁਰੂ ਹੋਣ ਦਾ ਸਮਾਂ |
ਸਵੇਰੇ 9:00 ਵਜੇ AEDT ਸਮੇਂ ਅਨੁਸਾਰ |
ਸਵੇਰੇ 10:30 ਵਜੇ AEDT ਸਮੇਂ ਅਨੁਸਾਰ |
|
ਸਵੇਰੇ 9:00 ਵਜੇ AEDT ਸਮੇਂ ਅਨੁਸਾਰ |
ਸਵੇਰੇ 10:30 ਵਜੇ AEDT ਸਮੇਂ ਅਨੁਸਾਰ* |
|
ਸਵੇਰੇ 9:00 ਵਜੇ AEDT ਸਮੇਂ ਅਨੁਸਾਰ |
ਸਵੇਰੇ 10:30 ਵਜੇ AEDT ਸਮੇਂ ਅਨੁਸਾਰ* |
|
ਸਵੇਰੇ 9:30 ਵਜੇ AEDT ਸਮੇਂ ਅਨੁਸਾਰ |
ਸਵੇਰੇ 10:30 ਵਜੇ AEDT ਸਮੇਂ ਅਨੁਸਾਰ* |
|
ਸਵੇਰੇ 9:30 ਵਜੇ AEDT ਸਮੇਂ ਅਨੁਸਾਰ |
ਸਵੇਰੇ 10:30 ਵਜੇ AEDT ਸਮੇਂ ਅਨੁਸਾਰ* |
*ਸਮੇਂ ਬਦਲ ਸਕਦੇ ਹਨ। ਪੂਰੇ ਮੈਚ ਦੌਰਾਨ ਤਾਜ਼ਾ ਜਾਣਕਾਰੀ ਲਈ MCG ਦੀ ਵੈੱਬਸਾਈਟ ਦੇਖੋ।
ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਮੈਚ ਦੀ ਪਹਿਲੀ ਗੇਂਦ ਦੇਖਣ ਲਈ ਸਮੇਂ ਸਿਰ MCG ਦੇ ਅੰਦਰ ਹੋ, ਜਲਦੀ ਪਹੁੰਚੋ ਅਤੇ ਦਾਖਲਾ ਪ੍ਰਕਿਰਿਆ ਲਈ ਕਾਫ਼ੀ ਸਮਾਂ ਰੱਖੋ।
ਅੱਗੇ ਦੀ ਯੋਜਨਾ ਬਣਾਓ
ਆਪਣੇ ਦੌਰੇ ਤੋਂ ਪਹਿਲਾਂ, ਅਸੀਂ ਤੁਹਾਨੂੰ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਸਥਾਨ ਅਤੇ ਉਪਲਬਧ ਸਹੂਲਤਾਂ ਤੋਂ ਜਾਣੂ ਹੋਣ ਦੀ ਸਲਾਹ ਦਿੰਦੇ ਹਾਂ। ਹੋਰ ਜਾਣਕਾਰੀ ਸਾਡੀ ਵੈੱਬਸਾਈਟ 'ਤੇ 'ਆਪਣੀ ਫੇਰੀ ਦੀ ਯੋਜਨਾ ਬਣਾਉਣਾ (Planning your visit)' ਟੈਬ ਦੇ ਤਹਿਤ ਲੱਭੀ ਜਾ ਸਕਦੀ ਹੈ।
ਮੇਰੀ ਸੀਟ ਲੱਭਣਾ
ਤੁਹਾਡਾ ਦਾਖ਼ਲ ਹੋਣ ਵਾਲਾ ਗੇਟ, ਮੰਜ਼ਿਲ ਅਤੇ ਸੀਟ ਨੰਬਰ ਤੁਹਾਡੀ ਟਿਕਟ 'ਤੇ ਲਿਖਿਆ ਗਿਆ ਹੋਵੇਗਾ। ਆਪਣੀ ਸੀਟ ਦਾ ਸਥਾਨ ਲੱਭਣ ਵਿੱਚ ਤੁਹਾਡੀ ਮੱਦਦ ਕਰਨ ਲਈ, MCG ਦੀ ਵੈੱਬਸਾਈਟ 'ਤੇ 'ਮੇਰੀ ਸੀਟ ਲੱਭੋ' (Find My Seat) ਨਕਸ਼ੇ 'ਤੇ ਜਾਓ।
ਬੈਠਣ ਦਾ ਨਕਸ਼ਾ
2024 NRMA ਇੰਸ਼ੋਰੈਂਸ ਬਾਕਸਿੰਗ ਡੇਅ ਟੈਸਟ ਲਈ ਬੈਠਣ ਦਾ ਨਕਸ਼ਾ ਇੱਥੇ ਦੇਖਿਆ ਜਾ ਸਕਦਾ ਹੈ।
ਸਟੇਡੀਅਮ ਡਾਇਰੈਕਟਰੀ
MCG ਵਿੱਚ ਦਰਸ਼ਕਾਂ ਲਈ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਹਨ, ਜਿਨ੍ਹਾਂ ਵਿੱਚ ਬਾਰ, ਫੂਡ ਆਊਟਲੇਟ, ਬਾਥਰੂਮ ਦੀਆਂ ਸਹੂਲਤਾਂ ਅਤੇ ਫਸਟ ਏਡ ਰੂਮ ਸ਼ਾਮਲ ਹਨ। ਸਾਡੀ ਸਟੇਡੀਅਮ ਡਾਇਰੈਕਟਰੀ ਇੱਥੇ ਦੇਖੋ।
MCG ਤੱਕ ਪਹੁੰਚਣ ਦਾ ਤਰੀਕਾ
ਜਨਤਕ ਆਵਾਜਾਈ
ਜਨਤਕ ਆਵਾਜਾਈ MCG ਤੱਕ ਜਾਣ ਦਾ ਸਭ ਤੋਂ ਵਧੀਆ ਤਰੀਕਾ ਹੈ। ਸਟੇਡੀਅਮ ਮੁੱਖ ਰੇਲ ਅਤੇ ਟਰਾਮ ਲਾਈਨਾਂ ਰਾਹੀਂ ਆਸਾਨੀ ਨਾਲ ਪਹੁੰਚਯੋਗ ਹੈ। ਜੌਲੀਮੌਂਟ ਅਤੇ ਰਿਚਮੰਡ ਸਟੇਸ਼ਨ MCG ਦੇ ਸਭ ਤੋਂ ਨੇੜੇ ਹਨ, ਅਤੇ ਰੂਟ 75, 48, ਅਤੇ 70 ਦੀਆਂ ਟ੍ਰਾਮਾਂ ਸਟੇਡੀਅਮ ਦੇ ਨੇੜੇ ਰੁਕਦੀਆਂ ਹਨ। ਇੱਥੇ ਜਨਤਕ ਆਵਾਜਾਈ ਰਾਹੀਂ ਆਪਣੀ ਯਾਤਰਾ ਦੀ ਯੋਜਨਾ ਬਣਾਓ।
ਸੜਕ ਅਤੇ ਰੇਲ ਸੇਵਾ ਵਿੱਚ ਵਿਘਨ
ਵਿਕਟੋਰੀਆ ਦੇ ਬਿਗ ਬਿਲਡ ਪ੍ਰੋਜੈਕਟਾਂ 'ਤੇ ਦਸੰਬਰ ਵਿੱਚ ਕੰਮ ਜਾਰੀ ਰਹੇਗਾ ਅਤੇ MCG ਤੱਕ ਤੁਹਾਡੀ ਯਾਤਰਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵੈਸਟ ਗੇਟ ਬ੍ਰਿਜ ਅਤੇ ਵੈਸਟ ਗੇਟ ਫ੍ਰੀਵੇਅ ਉੱਤੇ ਆਵਾਜਾਈ ਦੇ ਬਦਲੇ ਹਾਲਾਤ ਅਤੇ ਕਤਾਰਾਂ ਬੰਦ ਹੋਣ ਦੀ ਸੰਭਾਵਨਾ ਹੈ। ਅੱਗੇ ਦੀ ਯੋਜਨਾ ਬਣਾਓ ਅਤੇ bigbuild.vic.gov.au ਰਾਹੀਂ ਸੜਕ ਅਤੇ ਰੇਲ ਸੇਵਾ ਵਿੱਚ ਵਿਘਨਾਂ ਨੂੰ ਦੇਖੋ।
ਕਾਰ ਪਾਰਕਿੰਗ
ਦਿਨ 1-3
ਬਾਕਸਿੰਗ ਡੇਅ ਟੈਸਟ ਦੇ ਦਿਨ 1 ਤੋਂ 3 ਨੂੰ ਕੋਈ ਆਮ ਜਨਤਕ ਕਾਰ ਪਾਰਕਿੰਗ ਉਪਲਬਧ ਨਹੀਂ ਹੈ। ਇਨ੍ਹਾਂ ਦਿਨਾਂ ਲਈ, ਕਾਰ ਪਾਰਕਿੰਗ ਸਿਰਫ਼ ਐਕਸੇਸਬਿਲਟੀ ਪਾਸਹੋਲਡਰਜ਼ (ਅਪਾਹਜਤਾ ਪਾਸਧਾਰਕਾਂ) ਲਈ ਉਪਲਬਧ ਹੈ। ਐਕਸੇਸਬਿਲਟੀ ਪਾਸਹੋਲਡਰਜ਼ ਲਈ ਪਾਰਕਿੰਗ ਇੱਥੇ ਜਾ ਕੇ ਪਹਿਲਾਂ ਤੋਂ ਹੀ ਬੁੱਕ ਕੀਤੀ ਜਾ ਸਕਦੀ ਹੈ (ਸਮਰੱਥਾ ਦੇ ਅਧੀਨ)।
ਦਿਨ 4-5
ਕਾਰ ਪਾਰਕਿੰਗ ਟੈਸਟ ਮੈਚ ਦੇ ਚੌਥੇ ਅਤੇ ਪੰਜਵੇਂ ਦਿਨ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ (ਸਮਰੱਥਾ ਦੇ ਅਧੀਨ)। ਪਾਰਕਿੰਗ $10 ਦੀ ਕੀਮਤ 'ਤੇ ਉਪਲਬਧ ਹੈ, ਜੋ ਸਿਰਫ਼ ਪਹੁੰਚਣ 'ਤੇ EFTPOS ਦੁਆਰਾ ਭੁਗਤਾਨ ਯੋਗ ਹੈ। ਮੈਚ ਤੋਂ ਬਾਅਦ ਕਾਰਾਂ ਨੂੰ ਥੋੜ੍ਹੇ ਸਮੇਂ ਲਈ ਰੋਕਿਆ ਜਾ ਸਕਦਾ ਹੈ ਤਾਂ ਕਿ MCG ਤੋਂ ਲੋਕਾਂ ਦਾ ਸੁਰੱਖਿਅਤ ਨਿੱਕਲਣਾ ਯਕੀਨੀ ਬਣਾਇਆ ਜਾ ਸਕੇ। ਐਕਸੇਸਬਿਲਟੀ ਪਾਸਹੋਲਡਰਜ਼ ਵੀ ਇੱਥੇ ਜਾ ਕੇ ਪਾਰਕਿੰਗ ਪਹਿਲਾਂ ਤੋਂ ਬੁੱਕ ਕਰ ਸਕਦੇ ਹਨ (ਸਮਰੱਥਾ ਦੇ ਅਧੀਨ)।
ਪਾਰਕਿੰਗ ਬਾਰੇ ਹੋਰ ਜਾਣਕਾਰੀ ਲੈਣ ਲਈ ਅਤੇ ਕਾਰ ਪਾਰਕ ਦੇ ਖੁੱਲ੍ਹਣ ਦੇ ਸਮੇਂ ਨੂੰ ਦੇਖਣ ਲਈ, ਇੱਥੇ ਕਲਿੱਕ ਕਰੋ।
ਬੰਦ ਸੜਕਾਂ
ਪੂਰੇ ਮੈਚ ਦੌਰਾਨ ਜ਼ਿਆਦਾ ਆਵਾਜਾਈ ਵਾਲੇ ਸਮੇਂ ਦੌਰਾਨ MCG ਦੇ ਆਲੇ-ਦੁਆਲੇ ਸੜਕਾਂ ਬੰਦ ਰਹਿਣਗੀਆਂ। ਮੈਚ ਦੇ ਹਰ ਦਿਨ ਨਾਲ ਸੰਬੰਧਿਤ ਸੜਕਾਂ ਬੰਦ ਹੋਣ ਬਾਰੇ ਜਾਣਕਾਰੀ ਲਈ ਇੱਥੇ ਦਿੱਤੇ ਗਏ ਇਵੈਂਟਸ ਪੇਜਾਂ 'ਤੇ ਵੇਖੋ।
MCG ਵਿਖੇ
ਬਾਕਸਿੰਗ ਡੇਅ ਟੈਸਟ ਸਮਰ ਫੈਸਟ
ਬਾਕਸਿੰਗ ਡੇਅ ਟੈਸਟ ਸਮਰ ਫੈਸਟ ਪੂਰੇ ਮੈਚ ਦੌਰਾਨ MCG ਦੇ ਗੇਟ 3 ਦੇ ਬਾਹਰ ਯਾਰਾ ਪਾਰਕ ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਤਿਉਹਾਰ ਭੋਜਨ, ਸੰਗੀਤ, ਕਮਿਊਨਿਟੀ, ਅਤੇ ਕ੍ਰਿਕਟ ਦੇ ਆਧਾਰ 'ਤੇ ਡਿਜ਼ਾਇਨ ਕੀਤਾ ਗਿਆ ਹੈ।
ਇਹ ਤਿਉਹਾਰ ਪ੍ਰਸ਼ੰਸਕਾਂ ਨੂੰ ਆਧੁਨਿਕ ਭਾਰਤੀ ਅਤੇ ਆਸਟ੍ਰੇਲੀਆਈ ਸੱਭਿਆਚਾਰ ਦੇ ਗਲੀਚਿਆਂ ਦੀ ਅਮੀਰ ਵਿਰਾਸਤ, ਅਤੇ ਕ੍ਰਿਕੇਟ ਵਿੱਚ ਲੀਨ ਹੋਣ ਲਈ ਸੱਦਾ ਦਿੰਦਾ ਹੈ। ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ਾਸ ਤੌਰ 'ਤੇ ਤਿਆਰ ਕੀਤਾ ਗਿਆ, ਇਹ ਪ੍ਰਸ਼ੰਸਕ ਤਿਉਹਾਰ ਬੇਮਿਸਾਲ ਅਨੁਭਵ ਦਾ ਵਾਅਦਾ ਕਰਦਾ ਹੈ, ਜਿਸ ਵਿੱਚ ਕਈ ਤਿਉਹਾਰੀ ਗਤੀਵਿਧੀਆਂ, ਸੁਆਦਿਸ਼ਟ ਪਕਵਾਨ, ਅਤੇ ਦਿਲਚਸਪ ਗਤੀਵਿਧੀਆਂ ਸ਼ਾਮਲ ਹਨ।
ਸ਼ੇਨ ਵਾਰਨ ਲੈਗਸੀ ਹਾਰਟ ਟੈਸਟ
ਕ੍ਰਿਕਟ ਆਸਟ੍ਰੇਲੀਆ ਨੇ ਸ਼ੇਨ ਵਾਰਨ ਲੈਗਸੀ ਨਾਲ ਸਾਂਝ ਬਣਾਈ ਹੈ ਤਾਂ ਜੋ ਸ਼ੇਨ ਵਾਰਨ ਦੇ ਕ੍ਰਿਕਟ ਵਿੱਚ ਮਹੱਤਵਪੂਰਨ ਯੋਗਦਾਨ ਦਾ ਜਸ਼ਨ ਮਨਾਇਆ ਜਾ ਸਕੇ ਅਤੇ ਬਾਕਸਿੰਗ ਡੇਅ ਟੈਸਟ ਦੌਰਾਨ ਪ੍ਰਸ਼ੰਸਕਾਂ ਨੂੰ ਆਪਣੇ ਦਿਲ ਦੀ ਸਿਹਤ ਦੀ ਜਾਂਚ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਪੂਰੇ ਟੈਸਟ ਮੈਚ ਦੌਰਾਨ ਕੰਕੋਰਸ ਅਤੇ ਸਟੇਡੀਅਮ ਦੇ ਆਲੇ-ਦੁਆਲੇ ਸੱਤ ਸਥਾਨਾਂ 'ਤੇ ਆਪਣੇ-ਆਪ ਜਾਂਚ ਕਰਨ ਵਾਲੇ ਸਟੇਸ਼ਨਾਂ ਰਾਹੀਂ ਪੰਜ ਮਿੰਟਾਂ ਵਿੱਚ ਹੋਣ ਵਾਲੀ ਦਿਲ ਅਤੇ ਸਿਹਤ ਦੀ ਮੁਫ਼ਤ ਜਾਂਚ ਉਪਲਬਧ ਹੋਵੇਗੀ।
ਸਲਿੱਪ, ਸਲੌਪ, ਸਲੈਪ, ਸੀਕ, ਸਲਾਈਡ
ਬਾਕਸਿੰਗ ਡੇਅ ਟੈਸਟ ਮੈਚ ਦੌਰਾਨ ਗਰਮ ਮੌਸਮ ਹੋਣ ਦੀ ਸੰਭਾਵਨਾ ਹੈ। ਸਲਿੱਪ: ਕਮੀਜ਼ ਪਹਿਨੋ, ਸਲੌਪ: ਸਨਸਕ੍ਰੀਨ ਲਗਾਓ, ਸਲੈਪ: ਟੋਪੀ ਪਹਿਨੋ। ਸੀਕ: ਸਟੇਡੀਅਮ ਦੇ ਆਲੇ-ਦੁਆਲੇ ਛਾਂ ਦੀ ਭਾਲ ਕਰੋ ਅਤੇ ਸਲਾਈਡ: ਧੁੱਪ ਤੋਂ ਬਚਣ ਲਈ ਐਨਕਾਂ ਲਗਾਓ।
ਦਰਸ਼ਕ ਆਪਣੀਆਂ ਪਾਣੀ ਦੀਆਂ ਬੋਤਲਾਂ ਸਟੇਡੀਅਮ ਦੇ ਅੰਦਰ ਉਪਲਬਧ ਕਈ ਪਾਣੀ ਦੇ ਸਟੇਸ਼ਨਾਂ 'ਤੇ ਮੁਫ਼ਤ ਵਿੱਚ ਭਰ ਸਕਦੇ ਹਨ। ਉਨ੍ਹਾਂ ਦੇ ਟਿਕਾਣੇ ਇੱਥੇ ਦੇਖੋ।
ਨਕਦ ਰਹਿਤ ਸਥਾਨ
MCG ਇੱਕ ਨਕਦੀ ਰਹਿਤ ਸਥਾਨ ਹੈ। ਸਾਰੇ ਖਾਣ-ਪੀਣ ਦਾ ਸਾਮਾਨ, ਮਰਚੈਂਡਾਈਜ਼, ਅਤੇ ਟਿਕਟਾਂ ਵੇਚਣ ਵਾਲੇ ਸਥਾਨ ਨਕਦੀ ਰਹਿਤ ਹਨ - ਇਸ ਲਈ ਸਾਰੇ ਲੈਣ-ਦੇਣ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਕਰਨ ਦੀ ਲੋੜ ਹੋਵੇਗੀ।
ਕਲੋਕਿੰਗ (ਸਾਮਾਨ ਸੰਭਾਲ)
ਸਾਮਾਨ ਸੰਭਾਲਣ ਦੀਆਂ ਸਹੂਲਤਾਂ MCG ਦੇ ਗੇਟ 1 ਅਤੇ ਗੇਟ 3 'ਤੇ ਉਪਲਬਧ ਹਨ। ਵੱਡੇ ਬੈਗ, ਜਿਵੇਂ ਕਿ ਡਫਲ ਬੈਗ, ਸਪੋਰਟਸ ਬੈਗ ਜਾਂ ਸੂਟਕੇਸ, ਨੂੰ ਗੇਟ 1 ਅਤੇ 3 'ਤੇ ਸਥਿਤ ਕਲੋਕਿੰਗ ਸਹੂਲਤਾਂ ਵਿੱਚ ਚੈੱਕ ਕੀਤਾ ਜਾਣਾ ਲਾਜ਼ਮੀ ਹੈ। ਧਾਰਮਿਕ ਅਤੇ ਸੱਭਿਆਚਾਰਕ ਵਸਤੂਆਂ ਜਿਵੇਂ ਕਿ ਕਿਰਪਾਨਾਂ ਨੂੰ ਵੀ ਇਸ ਸਥਾਨ 'ਤੇ ਰੱਖਿਆ ਜਾਣਾ ਲਾਜ਼ਮੀ ਹੈ।
ਪ੍ਰੈਮ ਕਲੋਕਿੰਗ
ਇਕੱਠ ਅਤੇ ਕਤਾਰਾਂ ਨੂੰ ਸਾਫ਼ ਦਿੱਖ ਅਤੇ ਸੁਰੱਖਿਅਤ ਬਣਾਈ ਰੱਖਣ ਲਈ, ਇਸ ਇਵੈਂਟ ਦੌਰਾਨ ਪ੍ਰੈਮ ਅਤੇ ਸਟ੍ਰੋਲਰਾਂ ਨੂੰ ਸਟੇਡੀਅਮ ਦੇ ਅੰਦਰ ਲੈ ਕੇ ਜਾਣ ਦੀ ਆਗਿਆ ਨਹੀਂ ਹੈ।
ਗੇਟ 1A ਅਤੇ ਗੇਟ 3A ਦੇ ਬਾਹਰ ਸਮਰਪਿਤ ਕਲੋਕਿੰਗ ਖੇਤਰਾਂ ਵਿੱਚ ਪ੍ਰੈਮਜ਼ ਨੂੰ ਸਟੇਡੀਅਮ ਦੇ ਬਾਹਰ ਸਟੋਰ ਕੀਤਾ ਜਾ ਸਕਦਾ ਹੈ।
ਗੇਟ 1A ਗੇਟ 1, 6 ਅਤੇ 7 ਦੇ ਸਭ ਤੋਂ ਨੇੜੇ ਹੈ।
ਗੇਟ 3A ਗੇਟ 2, 3, 4 ਅਤੇ 5 ਦੇ ਸਭ ਤੋਂ ਨੇੜੇ ਹੈ
ਪ੍ਰੈਮ ਨੂੰ ਕਲੋਕ ਕਰਨਾ (ਯਾਨੀ ਸਰੋਟੇਜ ਵਿੱਚ ਰੱਖਣਾ) ਮੁਫ਼ਤ ਹੈ ਅਤੇ ਕਲੋਕਿੰਗ ਖੇਤਰਾਂ ਵਿੱਚ ਹਰ ਰੋਜ਼ ਸਵੇਰੇ 8:30 ਵਜੇ ਤੋਂ ਸ਼ਾਮ 6:30 ਵਜੇ ਤੱਕ (ਜਾਂ ਆਖਰੀ ਗੇਂਦ ਤੋਂ 30 ਮਿੰਟ ਬਾਅਦ) ਸਟਾਫ਼ ਮੈਂਬਰ ਹਾਜ਼ਰ ਰਹਿਣਗੇ।
ਸਮਾਜ-ਵਿਰੋਧੀ ਵਿਵਹਾਰ
MCG ਇੱਕ ਤੂੰਬਾਕੂਨੋਸ਼ੀ, ਈ-ਸਿਗਰਟ ਅਤੇ ਵੈਪ ਮੁਕਤ ਸਥਾਨ ਹੈ। ਗਰਾਊਂਡ ਦੇ ਅੰਦਰ ਸਿਗਰਟ ਪੀਂਦੇ ਜਾਂ ਵੈਪਿੰਗ ਕਰਦੇ ਪਾਏ ਜਾਣ ਵਾਲੇ ਦਰਸ਼ਕਾਂ ਨੂੰ ਤੁਰੰਤ ਬਾਹਰ ਕੱਢ ਦਿੱਤਾ ਜਾਵੇਗਾ।
MCG ਵਿਖੇ, ਤੁਹਾਡੀ ਸੁਰੱਖਿਆ ਸਾਡੀ ਪਹਿਲ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਮਾਜ-ਵਿਰੋਧੀ ਵਿਵਹਾਰ ਦਾ ਅਨੁਭਵ ਕਰਦੇ ਹੋ, ਤਾਂ ਕਿਰਪਾ ਕਰਕੇ MCG ਦੀ ਸਮਾਜ-ਵਿਰੋਧੀ ਟੈਕਸਟ ਹੌਟਲਾਈਨ ਨੂੰ +61 409 117 621 'ਤੇ ‘Assist’ ਲਿਖ ਕੇ ਰਿਪੋਰਟ ਕਰੋ।
ਖਾਣਾ-ਪੀਣਾ
MCG ਭਰ ਵਿੱਚ ਖਾਣ-ਪੀਣ ਦੀਆਂ ਕਈ ਦੁਕਾਨਾਂ, ਬਾਰ ਅਤੇ ਕੈਫੇ ਉਪਲਬਧ ਹਨ। ਉਪਲਬਧ ਆਉਟਲੈਟਾਂ ਦੀ ਸੂਚੀ ਦੇਖਣ ਲਈ, ਇੱਥੇ ਕਲਿੱਕ ਕਰੋ ਜਾਂ ਸਾਡੀ ਸਟੇਡੀਅਮ ਡਾਇਰੈਕਟਰੀ ਨੂੰ ਇੱਥੇ ਵੇਖੋ।
ਕਿਰਪਾ ਕਰਕੇ ਧਿਆਨ ਦਿਓ, ਮੈਚ ਦੇ ਦਿਨ ਦੇ ਅਨੁਸਾਰ ਉਪਲਬਧ ਭੋਜਨ ਆਊਟਲੈਟ ਵੱਖਰੇ ਹੋ ਸਕਦੇ ਹਨ।
ਸੱਭਿਆਚਾਰਕ ਭੋਜਨ ਦੀਆਂ ਪੇਸ਼ਕਸ਼ਾਂ
MCG ਫੂਡ ਆਉਟਲੈਟਾਂ ਵਿੱਚ ਬਾਕਸਿੰਗ ਡੇਅ ਟੈਸਟ ਮੈਚ ਦੌਰਾਨ ਪਨੀਰ ਅਤੇ ਪਾਲਕ ਦੇ ਰੋਲ, ਪੁਦੀਨੇ ਦੀ ਚਟਨੀ ਦੇ ਨਾਲ ਸਮੋਸੇ, ਚਿਕਨ ਟਿੱਕਾ ਬਰਗਰ, ਤੰਦੂਰੀ ਚਿਕਨ ਬੈਗੁਏਟ ਅਤੇ ਹੋਰ ਬਹੁਤ ਸਾਰੇ ਵਾਧੂ ਸੱਭਿਆਚਾਰਕ ਖਾਣਿਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਵਧੀਕ ਭੋਜਨ-ਸੂਚੀ (ਮੀਨੂ) ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਖ਼ੁਰਾਕ-ਸੰਬੰਧੀ ਜਾਣਕਾਰੀ
MCG ਦੇ ਪਰਾਹੁਣਚਾਰੀ ਭਾਈਵਾਲ, Delaware North (ਡੇਲਾਵੇਅਰ ਨੌਰਥ), ਦਾ ਉਦੇਸ਼ MCG ਵਿੱਚ ਸਾਰੀਆਂ ਖ਼ੁਰਾਕ-ਸੰਬੰਧੀ ਲੋੜਾਂ ਨੂੰ ਪੂਰਾ ਕਰਨਾ ਹੈ। ਇੱਥੇ ਉਪਲਬਧ ਭੋਜਨ ਵਿਕਲਪਾਂ ਦੀ ਸੂਚੀ ਵੇਖੋ।
ਪਹੁੰਚ ਅਤੇ ਸ਼ਮੂਲੀਅਤ
ਅਪੰਗਤਾ ਪਹੁੰਚਯੋਗ ਸੀਟਾਂ
MCG ਦੇ ਸਾਰੇ ਸਟੈਂਡਾਂ ਵਿੱਚ ਅਪੰਗਤਾ ਪਹੁੰਚਯੋਗ ਸੀਟਾਂ ਉਪਲਬਧ ਹਨ। ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ Ticketek ਰਾਹੀਂ ਪਹਿਲਾਂ ਹੀ ਅਪੰਗਤਾ ਪਹੁੰਚਯੋਗ ਸੀਟਾਂ ਬੁੱਕ ਕਰਨ। ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।
G-Train ਮੋਬਿਲਟੀ ਸ਼ਟਲ ਸੇਵਾ
G-Train ਮੋਬਿਲਟੀ ਸ਼ਟਲ ਸੇਵਾ ਮੁਫ਼ਤ ਹੈ ਅਤੇ ਤੁਰਨ-ਫਿਰਨ ਵਿੱਚ ਸਮੱਸਿਆਵਾਂ ਵਾਲੇ ਦਰਸ਼ਕਾਂ ਲਈ ਉਪਲਬਧ ਹੈ, ਜੋ ਉਹਨਾਂ ਨੂੰ ਪ੍ਰਵੇਸ਼ ਗੇਟ ਤੱਕ ਆਉਣ-ਜਾਣ ਵਿੱਚ ਸਹਾਇਤਾ ਕਰਦੀ ਹੈ। G-Train ਸੇਵਾ ਵਿੱਚ ਅਜਿਹੇ ਵਾਹਨ ਵੀ ਸ਼ਾਮਲ ਹਨ ਜੋ ਵ੍ਹੀਲਚੇਅਰ-ਫ੍ਰੈਂਡਲੀ ਪਹੁੰਚ ਪ੍ਰਦਾਨ ਕਰਦੇ ਹਨ।
ਪ੍ਰੀ-ਬੁਕਿੰਗ ਕਰਵਾਉਣ ਦੀ ਲੋੜ ਨਹੀਂ ਹੈ। ਬਸ ਨਿਯਤ ਕੀਤੇ ਪਿਕ-ਅੱਪ ਪੁਆਇੰਟ 'ਤੇ ਉਡੀਕ ਕਰੋ, ਜੋ ਕਿ ਰਿਚਮੰਡ ਸਟੇਸ਼ਨ, ਜੌਲੀਮੌਂਟ ਸਟੇਸ਼ਨ ਅਤੇ ਅਪੰਗਤਾ ਪਹੁੰਚਯੋਗ ਪਾਰਕਿੰਗ ਖੇਤਰ ਦੇ ਨੇੜੇ ਉਪਲਬਧ ਹਨ। ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।
ਅਪੰਗਤਾ ਪਹੁੰਚਯੋਗ ਬਾਥਰੂਮ ਸੁਵਿਧਾਵਾਂ
ਅਪੰਗਤਾ ਪਹੁੰਚਯੋਗ ਬਾਥਰੂਮ, ਸਾਰੇ ਲਿੰਗਾਂ ਲਈ ਬਾਥਰੂਮ ਅਤੇ ਨੈਪੀ ਬਦਲਣ ਦੀ ਸਹੂਲਤ MCG ਵਿੱਚ ਉਪਲਬਧ ਹੈ। ਬਾਥਰੂਮ ਸਥਾਨਾਂ ਲਈ, ਇੱਥੇ ਕਲਿੱਕ ਕਰੋ।
ਬੇਬੀ ਚੇਂਜ ਅਤੇ ਮਾਪਿਆਂ ਦੇ ਕਮਰੇ (ਪੇਰੇਂਟਸ ਰੂਮ)
MCG ਕੋਲ ਲੈਵਲ 1 (M ਲੈਵਲ) 'ਤੇ ਸਟੇਡੀਅਮ ਦੇ ਆਲੇ-ਦੁਆਲੇ ਚਾਰ ਮਾਪਿਆਂ ਲਈ ਕਮਰੇ ਹਨ। ਮਾਪਿਆਂ ਦੇ ਕਮਰਿਆਂ ਤੋਂ ਇਲਾਵਾ, ਬਹੁਤ ਸਾਰੇ ਬਾਥਰੂਮਾਂ ਵਿੱਚ ਬੇਬੀ ਚੇਂਜ ਟੇਬਲ ਵੀ ਹੁੰਦੇ ਹਨ। ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।
ਸੈਂਸਰੀ ਫ੍ਰੈਂਡਲੀ ਸਪੇਸਸ
MCG ਵਿੱਚ ਇੱਕ ਸੰਵੇਦੀ ਦੋਸਤਾਨਾ ਜਗ੍ਹਾ ਉਪਲਬਧ ਹੈ, ਜੋ ਦਰਸ਼ਕਾਂ ਨੂੰ ਇਵੈਂਟ ਵਾਲੇ ਦਿਨ ਭੀੜ ਦੇ ਆਕਾਰ ਜਾਂ ਸ਼ੋਰ ਤੋਂ ਬਿਨਾਂ ਸ਼ਾਂਤੀ ਅਤੇ ਸਕੂਨ ਦਾ ਮੌਕਾ ਦਿੰਦੀ ਹੈ।
ਆਸਟ੍ਰੇਲੀਅਨ ਸਪੋਰਟਸ ਮਿਊਜ਼ੀਅਮ* ਦੇ ਅੰਦਰ ਲੈਵਲ 1 (ਗੇਟ 3 ਦੇ ਅੰਦਰ, ਕਤਾਰ M51 ਦੇ ਪਿੱਛੇ) 'ਤੇ ਸਥਿਤ ਹੈ, ਇਹ ਜਗ੍ਹਾ ਹਰ ਉਮਰ ਦੇ ਦਰਸ਼ਕਾਂ ਲਈ ਹੈ ਜਿਨ੍ਹਾਂ ਕੋਲ ਸੰਵੇਦੀ ਸੰਵੇਦਨਸ਼ੀਲਤਾ, ਸਮਝ ਵਿੱਚ ਅੰਤਰ, ਜਾਂ ਹੋਰ ਲੁਕੀਆਂ ਅਪੰਗਤਾਵਾਂ ਹਨ (ਜਿਵੇਂ ਕਿ ਔਟਿਜ਼ਮ, ਦਿਮਾਗੀ ਸੱਟ, ਮਾਨਸਿਕ ਬਿਮਾਰੀ , PTSD, ਦਿਮਾਗੀ ਕਮਜ਼ੋਰੀ)। ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ।
ਵਿਜ਼ੂਅਲ ਕਹਾਣੀ
ਇੱਥੇ ਉਪਲਬਧ ‘Cricket at the ‘G’ Visual Story' ਦੀ ਇੱਕ ਕਾਪੀ ਡਾਊਨਲੋਡ ਕਰਕੇ MCG ਵਿੱਚ ਆਪਣੀ ਫੇਰੀ ਲਈ ਤਿਆਰੀ ਕਰੋ। ਇਹ MCG ਅਤੇ ਉਸ ਇਵੈਂਟ ਵਾਲੇ ਦਿਨ ਦੇ ਤਜ਼ਰਬੇ ਨਾਲ ਜਾਣੂ ਕਰਵਾਉਣ ਵਿੱਚ ਮੱਦਦ ਕਰਨ ਲਈ ਫ਼ੋਟੋਆਂ ਦੇ ਨਾਲ ਇੱਕ ਕਦਮ-ਦਰ-ਕਦਮ ਗਾਈਡ ਹੈ।
MCG ਦਾ ਬੁਹ-ਧਰਮੀ ਪ੍ਰਾਰਥਨਾ ਕਮਰਾ
MCG ਦਾ ਬੁਹ-ਧਰਮੀ ਪ੍ਰਾਰਥਨਾ ਕਮਰਾ ਸਾਰੇ ਦਰਸ਼ਕਾਂ ਲਈ ਖੁੱਲ੍ਹਾ ਹੈ। ਸ਼ੇਨ ਵਾਰਨ ਸਟੈਂਡ ਦੇ ਲੈਵਲ B1 ਵਿੱਚ (ਲਗਭਗ M13 'ਤੇ) ਸਥਿਤ ਹੈ, ਇਸ ਕਮਰੇ ਵਿੱਚ ਇੱਕ ਸਮੇਂ ਵਿੱਚ 50 ਤੋਂ ਵੱਧ ਦਰਸ਼ਕ ਆ ਸਕਦੇ ਹਨ, ਅਤੇ ਇਹ ਕਮਰਾ ਸਭ ਧਰਮਾਂ, ਜਿਵੇਂ ਕਿ ਈਸਾਈ, ਮੁਸਲਿਮ, ਯਹੂਦੀ, ਅਤੇ ਹਿੰਦੂ ਧਰਮਾਂ ਦੇ ਦਰਸ਼ਕਾਂ ਲਈ ਢੁਕਵਾਂ ਹੈ।
MCG ਦਾ ਬੁਹ-ਧਰਮੀ ਪ੍ਰਾਰਥਨਾ ਕਮਰਾ ਸਟੇਡੀਅਮ ਦੇ ਸਾਰੇ ਦਰਸ਼ਕਾਂ ਲਈ ਪਹੁੰਚਯੋਗ ਹੈ, ਚਾਹੇ ਉਹ ਕਿੱਥੇ ਵੀ ਬੈਠੇ ਹੋਣ।
ਦਾਖ਼ਲੇ ਦੀਆਂ ਸ਼ਰਤਾਂ
ਮਨ੍ਹਾਹੀਸ਼ੁਦਾ ਚੀਜ਼ਾਂ
ਸਾਰੇ ਦਰਸ਼ਕਾਂ, ਸਟਾਫ਼ ਅਤੇ ਇਵੈਂਟ ਭਾਗੀਦਾਰਾਂ ਦੇ ਆਰਾਮ, ਸੁਰੱਖਿਆ ਅਤੇ ਆਨੰਦ ਲਈ, MCG ਵਿੱਚ ਕੁੱਝ ਚੀਜ਼ਾਂ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਹੈ। ਮਨ੍ਹਾਹੀਸ਼ੁਦਾ ਚੀਜ਼ਾਂ ਦੀ ਪੂਰੀ ਸੂਚੀ ਦੇ ਨਾਲ-ਨਾਲ, ਬਾਕਸਿੰਗ ਡੇਅ ਟੈਸਟ ਮੈਚ ਲਈ ਦਾਖ਼ਲੇ ਦੀਆਂ ਸ਼ਰਤਾਂ ਦੇਖਣ ਲਈ, ਇੱਥੇ ਕਲਿੱਕ ਕਰੋ।
ਸੁਰੱਖਿਆ ਤਕਨਾਲੋਜੀ
ਪ੍ਰਸ਼ੰਸਕਾਂ ਲਈ ਸਭ ਤੋਂ ਵੱਧ ਸੰਭਵ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਮੈਲਬੌਰਨ ਕ੍ਰਿਕਟ ਕਲੱਬ ਦੀ ਚੱਲ ਰਹੀ ਵਚਨਬੱਧਤਾ ਦੇ ਹਿੱਸੇ ਵਜੋਂ, MCG ਇਵੈਂਟ ਦੇ ਦਿਨਾਂ 'ਤੇ ਸਾਰੇ ਗੇਟਾਂ 'ਤੇ Evolv ਟੱਚ-ਰਹਿਤ ਸੁਰੱਖਿਆ ਸਕ੍ਰੀਨਿੰਗ ਤਕਨਾਲੋਜੀ ਦੀ ਵਰਤੋਂ ਕਰਦਾ ਹੈ, ਇਹ ਤਕਨਾਲੋਜੀ ਦਰਸ਼ਕਾਂ ਲਈ ਪ੍ਰਵੇਸ਼ ਪ੍ਰਕਿਰਿਆ ਨੂੰ ਤੇਜ਼ ਅਤੇ ਕਾਫੀ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਜਿਵੇਂ ਹੀ ਦਰਸ਼ਕ ਗੇਟਾਂ ਵਿੱਚੋਂ ਲੰਘਦੇ ਹਨ, ਇਹ ਤਕਨਾਲੋਜੀ ਮਨ੍ਹਾਹੀਸ਼ੁਦਾ ਚੀਜ਼ਾਂ ਦਾ ਪਤਾ ਲਗਾ ਲੈਂਦੀ ਹੈ ਅਤੇ ਇਹ ਇੱਕ ਛੋਟੀ ਸਕ੍ਰੀਨ 'ਤੇ ਦਿਖਾਇਆ ਜਾਂਦਾ ਹੈ, ਜਿਸਦੀ ਸੁਰੱਖਿਆ ਕਰਮਚਾਰੀ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ। ਜੇਕਰ ਕਿਸੇ ਚੀਜ਼ 'ਤੇ ਸ਼ੱਕ ਹੁੰਦਾ ਹੈ, ਤਾਂ ਸੁਰੱਖਿਆ ਕਰਮਚਾਰੀ ਬੈਗ ਦੀ ਦੂਜੀ ਤਲਾਸ਼ੀ ਲੈਂਦੇ ਹਨ ਜਾਂ ਹੱਥ ਵਿੱਚ ਫੜ੍ਹੇ ਯੰਤਰ ਦੀ ਵਰਤੋਂ ਕਰਕੇ ਜਾਂਚ ਕਰਦੇ ਹਨ।
ਆਸਟ੍ਰੇਲੀਅਨ ਸਪੋਰਟਸ ਮਿਊਜ਼ੀਅਮ ਅਤੇ MCG ਟੂਰ
ਆਸਟ੍ਰੇਲੀਅਨ ਸਪੋਰਟਸ ਮਿਊਜ਼ੀਅਮ ਵੀਰਵਾਰ 26 ਦਸੰਬਰ ਤੋਂ ਸੋਮਵਾਰ 30 ਦਸੰਬਰ ਤੱਕ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਹੀ ਖੁੱਲ੍ਹਾ ਹੈ। ਬਾਕਸਿੰਗ ਡੇਅ ਟੈਸਟ ਟਿਕਟਧਾਰਕ ਆਸਟ੍ਰੇਲੀਅਨ ਸਪੋਰਟਸ ਮਿਊਜ਼ੀਅਮ ਦੀਆਂ ਟਿਕਟਾਂ 'ਤੇ 50% ਦੀ ਛੋਟ ਪ੍ਰਾਪਤ ਕਰ ਸਕਦੇ ਹਨ, ਜੋ ਮੈਚ ਵਾਲੇ ਦਿਨ ਗੇਟ 3 ਦੇ ਅੰਦਰ ਸਥਿਤ ਆਸਟ੍ਰੇਲੀਅਨ ਸਪੋਰਟਸ ਮਿਊਜ਼ੀਅਮ ਡੈਸਕ ਤੋਂ ਉਪਲਬਧ ਹਨ।
ਕਿਰਪਾ ਕਰਕੇ ਨੋਟ ਕਰੋ, MCG ਟੂਰ ਬਾਕਸਿੰਗ ਡੇਅ ਟੈਸਟ ਦੌਰਾਨ ਕੰਮ ਨਹੀਂ ਕਰਨਗੇ। ਟੂਰ ਮੰਗਲਵਾਰ 31 ਦਸੰਬਰ ਤੋਂ ਮੁੜ ਸ਼ੁਰੂ ਹੋਣਗੇ, ਅਤੇ ਇੱਥੇ ਆਸਟ੍ਰੇਲੀਅਨ ਸਪੋਰਟਸ ਮਿਊਜ਼ੀਅਮ ਦੀ ਵੈੱਬਸਾਈਟ ਰਾਹੀਂ ਪਹਿਲਾਂ ਤੋਂ ਹੀ ਬੁੱਕ ਕੀਤੇ ਜਾਣੇ ਲਾਜ਼ਮੀ ਹਨ।
ਵਧੇਰੇ ਜਾਣਕਾਰੀ ਲਈ, ਆਸਟ੍ਰੇਲੀਅਨ ਸਪੋਰਟਸ ਮਿਊਜ਼ੀਅਮ ਦੀ ਵੈੱਬਸਾਈਟ ' ਤੇ ਜਾਓ।
ਅਸੀਂ ਮੱਦਦ ਕਰਨ ਲਈ ਇੱਥੇ ਮੌਜ਼ੂਦ ਹਾਂ
ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਮੱਦਦ ਦੀ ਲੋੜ ਹੋਵੇ ਜਾਂ ਉਹਨਾਂ ਨੇ ਕੋਈ ਗੈਰ-ਸਮਾਜਿਕ ਵਰਤਾਰਾ ਦੇਖਿਆ ਹੋਵੇ, ਤਾਂ ਪ੍ਰਬੰਧਕਾਂ ਨਾਲ ਸੰਪਰਕ ਕਰੋ। ਉਹ ਚੈਨਲ ਜਿਨ੍ਹਾਂ ਰਾਹੀਂ ਦਰਸ਼ਕਾਂ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ:
ਫੇਸਬੁੱਕ : @MelbouneCricketGround
X : @MCG
ਇੰਸਟਾਗ੍ਰਾਮ : @MCG
ਈ-ਮੇਲ : contactus@mcc.org.au
ਜਾਣਕਾਰੀ ਇੱਥੇ ਮਿਲੇਗੀ : mcg.org.au